ਨਵੀਂ ਦਿੱਲੀ—ਕੈਬਨਿਟ ਨੇ ਵੀਰਵਾਰ ਨੂੰ ਨਵੀਂ ਟੈਲੀਕਾਮ ਨੀਤੀ ਨੂੰ ਮੰਜ਼ੂਰੀ ਦੇ ਦਿੱਤੀ। ਨਵੀਂ ਟੈਲੀਕਾਮ ਨੀਤੀ ਅਧੀਨ ਪੂਰੇ ਦੇਸ਼ 'ਚ ਮੋਬਾਈਲ 'ਤੇ ਰੋਮਿੰਗ ਫ੍ਰੀ ਹੋ ਜਾਵੇਗੀ ਅਤੇ ਪੂਰੇ ਦੇਸ਼ 'ਚ ਉਪਭੋਗਤਾ ਇੱਕ ਹੀ ਨੰਬਰ ਦੀ ਵਰਤੋਂ ਕਰ ਸਕਣਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਦੱਸਿਆ ਕਿ ਕੈਬਨਿਟ ਤੋਂ ਮੰਜ਼ੂਰ ਕੀਤੀ ਗਈ ਨਵੀਂ ਟੈਲੀਕਾਮ ਨੀਤੀ ਪ੍ਰਸਤਾਵਿਤ ਨੀਤੀ ਤੋਂ ਥੋੜੀ ਵੱਖਰੀ ਹੈ ਹਾਲਾਂਕਿ ਉਨ੍ਹਾਂ ਨੇ ਇਸ ਮਾਮਲੇ 'ਤੇ ਵਿਸਥਾਰ ਨਾਲ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।
ਨਵੀਂ ਨੀਤੀ ਲਾਗੂ ਹੋਣ ਤੋਂ ਬਾਅਦ ਮੋਬਾਈਲ ਦੇ ਦੂਜੇ ਸਰਕਲ ਵੀ ਵਰਤੋਂ 'ਤੇ ਲੱਗਣ ਵਾਲਾ ਰੋਮਿੰਗ ਚਾਰਜ ਖਤਮ ਹੋ ਜਾਵੇਗਾ ਨਾਲ ਹੀ ਪੂਰੇ ਦੇਸ਼ 'ਚ ਇੱਕ ਮੋਬਾਈਲ ਨੰਬਰ ਹੀ ਕੰਮ ਕਰ ਸਕੇਗਾ। ਇਸ ਤੋਂ ਇਲਾਵਾ ਲੋਕਲ ਅਤੇ ਐੱਸਟੀਡੀ ਕਾਲ ਦਾ ਅੰਤਰ ਵੀ ਖਤਮ ਹੋ ਜਾਵੇਗਾ। ਫਿਲਹਾਲ ਉਪਭੋਗਤਾ ਨੂੰ ਸਰਕਲ ਤੋਂ ਬਾਹਰ ਹੋਣ 'ਤੇ ਇਨਕਮਿੰਗ ਅਤੇ ਆਊਟਗੋਇੰਗ ਦੋਵੇਂ ਕਾਲਾਂ 'ਤੇ ਵਧੇਰੇ ਪੈਸੇ ਦੇਣੇ ਪੈਂਦੇ ਹਨ। ਇਸ ਤੋਂ ਇਲਾਵਾ ਉਪਭੋਗਤਾਂ ਕੋਲ ਸਰਕਲ ਤੋਂ ਬਾਹਰ ਨੰਬਰ ਪੋਰਟੇਬਿਲਿਟੀ ਦੀ ਸਹੂਲਤ ਵੀ ਨਹੀਂ ਹੈ।
ਨਵੀਂ ਨੀਤੀ ਦਾ ਉਦੇਸ਼ ਆਨਲਾਈਨ ਡਿਮਾਂਡ ਬ੍ਰਾਡਬੈਂਡ ਮੁਹੱਈਆ ਕਰਵਾਉਣ ਅਤੇ ਪੇਂਡੂ ਇਲਾਕਿਆਂ 'ਚ ਟੈਲੀਡੇਨਸਿਟੀ 100% ਪਹੁੰਚਾਉਣ ਦਾ ਹੈ।
No comments:
Post a Comment