ਬਠਿੰਡਾ—ਇੱਕ ਐੱਨ.ਆਰ.ਆਈ.ਗਾਇਕ ਦੁਆਰਾ ਗਾਇਕ ਗੀਤ 'ਜੱਟ ਨੂੰ ਚੁੜੈਲ ਟੱਕਰੀ' ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ 'ਚ ਜੱਟ ਦੇ ਘਰਵਾਲੀ ਨੂੰ ਚੁੜੈਲ ਕਹਿ ਕੇ ਬੁਲਾਇਆ ਗਿਆ ਹੈ ਜੋ ਕਿ ਪੂਰੀ ਔਰਤ ਜਾਤ ਨੂੰ ਅਪਮਾਨਤ ਕਰਨ ਵਾਲੀ ਗੱਲ ਹੈ। ਜੱਟ ਦੇ ਮੂੰਹੋਂ ਉਸਦੀ ਘਰ ਵਾਲੀ ਨੂੰ ਚੁੜੈਲ ਦੱਸ ਕੇ ਪੰਜਾਬ ਦੇ ਅੰਨ ਦਾਤਿਆਂ ਦਾ ਵੀ ਅਪਮਾਨ ਕੀਤਾ ਗਿਆ ਹੈ।
ਕਈ ਸਮਾਜਿਕ ਸੰਸਥਾਵਾ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਈਆਂ ਗਈਆਂ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਹੈ। ਅਤੇ 'ਫੋਰ ਬਾਈ ਫੋਰ ਨਾਮੀ ਕੈਸਿਟ' ਦੇ ਗਾਇਕ ਵਿਨੈਪਾਲ ਬੁੱਟਰ ਨੂੰ ਤੁਰੰਤ ਮਾਫੀ ਮੰਗਣ ਲਈ ਆਖਿਆ ਹੈ।
ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਗੀਤ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਲੋਕਾਂ ਦੀ ਸੋਚ 'ਤੇ ਬੁਰਾ ਪ੍ਰਭਾਵ ਪਾ ਰਹੇ ਹਨ। ਹਰ ਕਿਸਾਨ ਆਪਣੀ ਪਤਨੀ ਅਤੇ ਪਰਿਵਾਰ ਸਮੇਤ ਦਿਨ ਰਾਤ ਸਖਤ ਮਿਹਨਤ ਕਰਦਾ ਹੈ। ਜੱਟ ਦੀ ਪਤਨੀ ਨੂੰ ਚੁੜੈਲ ਕਹਿਣਾ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਅਜਿਹੇ ਗੀਤਾਂ ਦੇ ਪ੍ਰਸਾਰਣ ਹੋਣ 'ਤੇ ਰੋਕ ਲਗਾਉਣੀ ਚਾਹੀਦੀ ਹੈ।
No comments:
Post a Comment