ਅੱਜ ਤਕ ਤੁਸੀ ਕਿਸੇ ਪੰਜਾਬੀ ਸਿੰਗਰ ਨੂੰ ਸਨਿਆਸ ਲੈਂਦੇ ਸ਼ਇਦ ਹੀ ਵੇਖਿਆ ਹੋਣਾ। ਬਸ ਇਕ ਹੋਰ ਗਾਣੇ ਤੋਂ ਬਾਅਦ ਜਿਹੜਾ ਕਿ ਸੁਦੇਸ਼ ਕੁਮਾਰੀ ਨਾਲ ਹੋਵੇਗਾ ਗੈਰੀ ਸੰਧੂ ਸਨਿਆਸ ਲੈ ਲੈਣਗੇ ਇਹ ਜਾਨਕਾਰੀ ਫੇਸਬੂਕ 'ਤੇ ਗੈਰੀ ਸੰਧੂ ਨੇ ਆਪਣੇ ਫੈਨ ਪੇਜ਼ ਤੇ ਦਿੱਤੀ ਹੈ। ਗੈਰੀ ਦਾ ਕਹਿਣਾ ਹੈ ਕਿ ਉਹ ਜਾਣਦੇ ਨੇ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਨਿਆਸ ਨਾ ਲੈਣ।
ਉਹ ਕਹਿੰਦੇ ਹਨ ਕਿ ਇਹ ਸਿੰਗਰ ਦੀ ਜਿੰਦਗੀ ਵੇਖਣ ਨੂੰ ਬੜੀ ਸੋਹਣੀ ਲਗਦੀ ਹੈ ਪਰ ਅਸਲ 'ਚ ਇਹ ਉਸ ਤਰ੍ਹਾਂ ਦੀ ਨਹੀ ਹੁੰਦੀ, ਪੜ੍ਹੋ ਲਿਖੋ ਕੋਈ ਵੱਧੀਆ ਨੌਕਰੀ ਕਰੋ ਜਿਥੇ ਤੱਹਾਨੂੰ ਕੋਈ ਇਜੱਤ ਨਾਲ ਬੁਲਾਵੇ । ਅੰਤ 'ਚ ਗੈਰੀ ਲਿਖਦੇ ਨੇ ਕਿ ਜਿਸ ਦਾ ਜੋ ਦਿਲ ਕਰਦਾ ਹੈ ਉਹ ਕਰੋ ਕਿਉਕਿ ਜ਼ਿਦੰਗੀ ਇਕੋ ਵਾਰ ਮਿਲਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਗੈਰੀ ਨੇ 1 ਲੱਖ ਫੈਨ ਹੋਣ ਦੀ ਖੁਸ਼ੀ 'ਚ ਕੇਕ ਕੱਟਿਆ ਸੀ। ਅੱਜ ਤਕ ਗੈਰੀ ਦੇ ਜਿਨ੍ਹੇ ਵੀ ਗਾਣੇ ਯੂ-ਟਯੁਬ ਅਤੇ ਨੇਟ ਦੇ ਉੱਤੇ ਮੋਜੁਦ ਨੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਸਰਾਹਨਾ ਦਿੱਤੀ ਹੈ
No comments:
Post a Comment